ਸੈਮੀਨਾਰ/ ਸਮਾਗਮਾਂ ਦਾ ਆਯੋਜਨ
  • 2Nd National Workshop On Research Methodology And Statistical Tools,Department Of Business Studies Punjabi University Guru Kashi Campus, Damdama Sahib,Talwandi Sabo (Bathinda).
  • Internal Quality Assurance Cell (IQAC) Is Organizing One Day Capacity Building Programme On 30Th November 2021
  • Circular Regarding Punjab History Conference 53Rd Session, 25-27 February 2022
  • Conference Postponed Notice-Women's Study Centre, Punjabi University Patiala.
ਫੋਟੋ ਗੈਲਰੀ
ਪ੍ਰੈਸ ਰਿਲੀਜ
  • 30-04-22-"ਪੰਜਾਬੀ ਸਮੇਤ ਸਾਰੀਆਂ ਖੇਤਰੀ ਭਾਸ਼ਾਵਾਂ ਲਈ ਇਹ ਖੁਸ਼ਖ਼ਬਰ ਹੈ ਕਿ ਤਕਾਨਲੌਜੀ ਦੇ ਵਿਕਾਸ ਨਾਲ ਜਿਸ ਤਰ੍ਹਾਂ ਮਸ਼ੀਨੀ ਅਨੁਵਾਦ ਹੁਣ ਵਧੇਰੇ ਸਮਰੱਥ ਹੋ ਰਿਹਾ ਹੈ ਤਾਂ ਅੰਗਰੇਜ਼ੀ ਜਿਹੀ ਕਿਸੇ ਇੱਕ ਸੰਪਰਕ ਭਾਸ਼ਾ ਦੀ ਚੌਧਰ ਖੁੱਸ ਸਕਦੀ ਹੈ। ਮਸਨੂਈ ਬੁੱਧੀ (ਆਰਟੀਫੀਸ਼ੀਅਲ ਇੰਟੈਲੀਜੰਸੀ) ਦੇ ਪਾਸਾਰ ਨਾਲ ਤਕਨਾਲੌਜੀ ਵਿੱਚ ਝੱਟਪਟ ਅਤੇ ਉੱਚਿਤ ਅਨੁਵਾਦ ਦੀ ਸਮਰਥਾ ਪੈਦਾ ਹੋ ਜਾਣ ਕਾਰਨ ਨੇੜ-ਭਵਿੱਖ ਵਿੱਚ ਇਹ ਸੰਭਾਵਨਾ ਬਣ ਸਕਦੀ ਹੈ ਕਿ ਕਿਸੇ ਵੀ ਭਾਸ਼ਾ ਨੂੰ ਹੋਰ ਭਾਸ਼ਾ ਵਿੱਚ ਤੁਰੰਤ ਉਲਥਾ ਕੇ ਵੇਖਿਆ ਜਾ ਸਕੇਗਾ" ਇਹ ਵਿਚਾਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਸਥਾਪਨਾ ਦਿਵਸ ਸਮਾਰੋਹ ਵਿੱਚ ਸਤਿਕਾਰਿਤ ਮਹਿਮਾਨ ਵਜੋਂ ਸ਼ਾਮਿਲ ਹੋਏ ਉੱਘੇ ਕਵੀ ਸੁਰਜੀਤ ਪਾਤਰ ਵੱਲੋਂ ਪ੍ਰਗਟਾਏ ਗਏ। ਕੌਮਾਂਤਰੀ ਲੇਖਕ ਨਿਕੋਲਸ ਓਸਟਲਰ ਦੀ ਕਿਤਾਬ 'ਲਾਸਟ ਲਿੰਗੂਆ ਫ਼ਰੈਂਕਾ' ਦੇ ਹਵਾਲੇ ਨਾਲ ਅਜਿਹੀ ਪੇਸ਼ੀਨਗੋਈ ਕਰਦਿਆਂ ਸੁਰਜੀਤ ਪਾਤਰ ਨੇ ਕਿਹਾ ਕਿ ਅਜਿਹਾ ਹੋਣਾ ਸਾਰੀਆਂ ਮਾਤ-ਭਾਸ਼ਾਵਾਂ ਲਈ ਇੱਕ ਆਸ ਉਮੀਦ ਵਾਲੀ ਖ਼ਬਰ ਹੈ।
  • 29-04-22-ਲੋਕ ਪ੍ਰਸ਼ਾਸ਼ਨ ਵਿਭਾਗ ਵੱਲੋਂ ਪੰਜਾਬ ਸਰਕਾਰ ਦੇ ਜਿਲ੍ਹਾ ਰੋਜ਼ਗਾਰ ਅਤੇ ਕਾਰੋਬਾਰ ਬਿਊਰੋ, ਪਟਿਆਲਾ ਨਾਲ ਮਿਲ ਕੇ ਰੋਜ਼ਗਾਰ ਮੇਲੇ ਦਾ ਆਯੋਜਨ ਕੀਤਾ
  • 27-04-22-ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੀ ਗੁਰਮਤਿ ਸੰਗੀਤ ਚੇਅਰ ਅਤੇ ਗੁਰਮਤਿ ਗਿਆਨ ਆਨਲਾਈਨ ਸਟੱਡੀ ਸੈਂਟਰ ਵਲੋਂ ਸਾਂਝੇ ਰੂਪ ਵਿਚ ਗੁਰਮਤਿ ਵਿਖਿਆਨ ਵਿਸ਼ੇਸ਼ ਲੈਕਚਰ ਲੜੀ ਅਧੀਨ 21ਵੇਂ ਆਨਲਾਈਨ ਵਿਖਿਆਨ ਦਾ ਸਿੱਖ ਧਰਮ ਵਿਚ ਖ਼ਾਲਸਾ ਦਾ ਸੰਕਲਪ ਵਿਸ਼ੇ ’ਤੇ ਆਯੋਜਨ ਕੀਤਾ ਗਿਆ। ਸ਼ੁਰੂ ਵਿੱਚ ਚੇਅਰ ਦੇ ਇੰਚਾਰਜ ਡਾ. ਅਲੰਕਾਰ ਸਿੰਘ ਨੇ ਚੇਅਰ ਦੇ ਕਾਰਜਾਂ ਬਾਰੇ ਜਾਣੂ ਕਰਵਾਇਆ।
  • 11-04-22-ਗਰਮੀ ਦਾ ਮੌਜੂਦਾ ਕਹਿਰ ਜੀਵ ਜੰਤ ਦੀ ਜਿ਼ੰਦਗੀ ਤੇ ਹੀ ਅਸਰਅੰਦਾਜ਼ ਨਹੀਂ ਹੋਰ ਰਿਹਾ ਸਗੋਂ ਵਿਗਿਆਨੀਆਂ ਦੇ ਕੰਮ ਕਾਜ ਅਤੇ ਸੋਚ ਸਮਝ ਦਾ ਹਿੱਸਾ ਬਣਿਆ ਹੋਇਆ ਹੈ ਜਿਸ ਦਾ ਪ੍ਰਤੱਖ ਪ੍ਰਮਾਣ ਪੰਜਾਬੀ ਯੂਨੀਵਰਸਿਟੀ ਵਿੱਚ ਮਿਲਦਾ ਹੈ। ਇੱਕ ਪਾਸੇ ਵਿਗਿਆਨੀ ਆਲਮੀ ਤਪਸ਼ ਦੇ ਅਧਿਐਨ ਵਿੱਚ ਲੱਗੇ ਹੋਏ ਹਨ ਅਤੇ ਦੂਜੇ ਪਾਸੇ ਮੌਸਮ ਵਿਗਿਆਨ ਨਾਲ ਜੁੜੇ ਵਿਗਿਆਨੀ ਜੀਵ-ਜੰਤ ਦੇ ਬਚਾਅ ਸੰਬੰਧੀ ਆਹਰ ਕਰਨ ਦੀ ਸਲਾਹ ਦੇ ਰਹੇ ਹਨ ਅਤੇ ਨਾਲ ਹੀ ਚਿਤਾਵਨੀ ਜਾਰੀ ਕਰ ਰਹੇ ਹਨ।
  • 11-04-22-ਪੰਜਾਬੀ ਯੂਨੀਵਰਸਿਟੀ ਦੇ 123 ਮਾਨਤਾ ਪ੍ਰਾਪਤ ਅਤੇ ਕਾਂਸਟੀਚੂਐਂਟ ਕਾਲਜਾਂ ਦੇ 200 ਤੋਂ ਵੱਧ ਅਧਿਆਪਨ ਅਤੇ ਦਫ਼ਤਰੀ ਸਟਾਫ਼ ਨੇ ਅੱਖਰ 2021 ਅਤੇ ਪੰਜਾਬੀ ਕੰਪਿਊਟਿੰਗ ਬਾਰੇ ਇੱਕ ਰੋਜ਼ਾ ਸਿਖਲਾਈ ਪ੍ਰੋਗਰਾਮ ਵਿੱਚ ਭਾਗ ਲਿਆ, ਜੋ ਕਿ ਪੰਜਾਬੀ ਯੂਨੀਵਰਸਿਟੀ ਦੇ ਪੰਜਾਬੀ, ਭਾਸ਼ਾ, ਸਾਹਿਤ ਅਤੇ ਸੱਭਿਆਚਾਰ ਦੇ ਤਕਨੀਕੀ ਵਿਕਾਸ ਦੇ ਖੋਜ ਕੇਂਦਰ ਅਤੇ ਡੀਨ, ਕਾਲਜ ਵਿਕਾਸ ਕੌਂਸਲ, ਪੰਜਾਬੀ ਯੂਨੀਵਰਸਿਟੀ, ਪਟਿਆਲਾ ਦੁਆਰਾ ਸਾਂਝੇ ਤੌਰ 'ਤੇ ਆਯੋਜਿਤ ਕੀਤਾ ਗਿਆ ਸੀ। ਇਸ ਸਿਖਲਾਈ ਪ੍ਰੋਗਰਾਮ ਦਾ ਉਦੇਸ਼ ਕਾਲਜ ਸਟਾਫ਼ ਨੂੰ ਪੰਜਾਬੀ ਕੰਪਿਊਟਿੰਗ ਨਾਲ ਸਬੰਧਤ ਵੱਖ-ਵੱਖ ਮਸਲਿਆਂ ਤੋਂ ਜਾਣੂ ਕਰਵਾਉਣਾ ਅਤੇ ਪੰਜਾਬੀ ਵਰਤੋਂਕਾਰਾਂ ਨੂੰ ਕੰਪਿਊਟਰਾਂ 'ਤੇ ਪੇਸ਼ ਆ ਰਹੀਆਂ ਮੁਸ਼ਕਲਾਂ ਨੂੰ ਘਟਾਉਣ ਲਈ ਯੂਨੀਕੋਡ ਆਧਾਰਿਤ ਪੰਜਾਬੀ ਵਰਡ ਪ੍ਰੋਸੈੱਸਰ, ਅੱਖਰ 2021 ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ, ਬਾਰੇ ਸਿਖਲਾਈ ਦੇਣਾ ਸੀ।

ਯੂਨੀਵਰਸਿਟੀ ਬੁਨਿਆਦੀ ਢਾਂਚਾ

ਪੰਜਾਬੀ ਭਾਸ਼ਾ ਲਈ ਪਹਿਲਕਦਮੀਆਂ

ਲਾਇਬ੍ਰੇਰੀ

ਖੇਡ ਨਿਰਦੇਸ਼ਾਲਾ

ਵਿਦਿਆਰਥੀ ਆਵਾਸ

ਪ੍ਰਬੰਧਕੀ ਪੁੱਛਗਿੱਛ

0175-5136366

ਦਾਖਲਿਆਂ ਸੰਬੰਧੀ ਪੁੱਛਗਿੱਛ

0175-5136522

ਪ੍ਰੀਖਿਆਵਾਂ ਸੰਬੰਧੀ ਪੁੱਛਗਿੱਛ

0175-5136370

ਮੁੱਖ ਮੰਤਰੀ ਭ੍ਰਿਸ਼ਟਾਚਾਰ ਵਿਰੋਧੀ ਐਕਸ਼ਨ ਲਿੰਕ : 9501200200